ਪੰਜਾਬੀ (Punjabi)

ਇਹ ਪੰਨਾ ਸ਼ੀਟ ਵਿਕਟੋਰੀਆ ਦੇ ਸੁਤੰਤਰ ਵਿਆਪਕ-ਅਧਾਰਤ ਭ੍ਰਿਸ਼ਟਾਚਾਰ ਵਿਰੋਧੀ ਕਮਿਸ਼ਨ, ਇਸਦੇ ਉਦੇਸ਼, ਕਾਰਜਾਂ ਅਤੇ ਸ਼ਕਤੀਆਂ ਸਮੇਤ, ਦੀ ਸੰਖੇਪ ਜਾਣਕਾਰੀ ਪ੍ਰਦਾਨ ਕਰਦੀ ਹੈ।

ਇਹ ਪਤਾ ਲਗਾਓ ਕਿ ਤੁਸੀਂ ਕੀ ਰਿਪੋਰਟ ਕਰ ਸਕਦੇ ਹੋ, ਸ਼ਿਕਾਇਤ ਕਿਵੇਂ ਕਰਨੀ ਹੈ ਅਤੇ ਵਿਕਟੋਰੀਆ ਦੇ ਸੁਤੰਤਰ ਵਿਆਪਕ-ਅਧਾਰਤ ਭ੍ਰਿਸ਼ਟਾਚਾਰ ਵਿਰੋਧੀ ਕਮਿਸ਼ਨ ਅੱਗੇ ਕੀ ਹੁੰਦਾ ਹੈ।

ਵਿਕਟੋਰੀਆ ਵਿੱਚ ਜਨਤਕ ਖੇਤਰ ਦੇ ਭ੍ਰਿਸ਼ਟਾਚਾਰ ਜਾਂ ਪੁਲਿਸ ਦੇ ਦੁਰਵਿਵਹਾਰ ਦੀ IBAC ਨੂੰ ਰਿਪੋਰਟ ਕਰਨ ਲਈ ਸਾਡੇ ਫਾਰਮ ਦੀ ਵਰਤੋਂ ਕਰੋ। ਸ਼ਿਕਾਇਤ ਵਿੱਚ ਕਥਿਤ ਵਿਵਹਾਰ ਦਾ ਵੇਰਵਾ ਹੋਣਾ ਚਾਹੀਦਾ ਹੈ, ਜਿਸ ਵਿੱਚ ਕੌਣ ਸ਼ਾਮਲ ਸੀ, ਕੀ ਹੋਇਆ, ਕਿੱਥੇ ਅਤੇ ਕਦੋਂ, ਅਤੇ ਸਹਾਇਕ ਦਸਤਾਵੇਜ਼ ਸ਼ਾਮਲ ਹੋ ਸਕਦੇ ਹਨ।

 

ਵੀਡਿਓ ਟ੍ਰਾਂਸਕ੍ਰਿਪਟ

 • ਜਦੋਂ ਭ੍ਰਿਸ਼ਟਾਚਾਰ ਸਰਕਾਰੀ ਖੇਤਰ ਵਿੱਚ ਹੁੰਦਾ ਹੈ ਤਾਂ ਇਸਦਾ
  ਨੁਕਸਾਨ ਸਾਨੂੰ ਸਭ ਨੂੰ ਹੁੰਦਾ ਹੈ।

  ਭ੍ਰਿਸ਼ਟਾਚਾਰ ਕਰਕੇ ਸਾਡੇ ਉਹ ਟੈਕਸ ਅਤੇ ਰੇਟਸ ਬੇਕਾਰ ਹੋ ਜਾਂਦੇ ਹਨ

  ਜਿਨ੍ਹਾਂ ਦੀ ਵਰਤੋਂ ਵਿਕਟੋਰੀਆ ਦੇ ਸਕੂਲਾਂ, ਹਸਪਤਾਲਾਂ, ਸੜਕਾਂ

  ਅਤੇ ਹੋਰ ਮੁੱਖ ਸਰਕਾਰੀ ਸੇਵਾਵਾਂ ਅਤੇ ਪ੍ਰਾਜੈਕਟਾਂ ਦਾ ਸੰਚਾਲਨ
  ਅਤੇ ਸਾਂਭ ਕਰਨ ਲਈ ਕੀਤੀ ਜਾਣੀ ਚਾਹੀਦੀ ਹੈ।

  ਵਿਕਟੋਰੀਆ ਦਾ ਸਮਾਜ ਸਰਕਾਰੀ
  ਖੇਤਰ, ਸੂਬੇ ਦੀ ਸਰਕਾਰ, ਸਥਾਨਕ ਕੌਂਸਲ ਦੇ ਕਰਮਚਾਰੀਆਂ

  ਅਤੇ ਪੁਲਿਸ ਅਧਿਕਾਰੀਆਂ ਤੋਂ ਉਚਿਤ ਵਿਵਹਾਰ

  ਅਤੇ ਸਰਕਾਰੀ ਧਨ ਅਤੇ ਸੰਪਤੀ ਦੀ ਵਰਤੋਂ ਜ਼ਿੰਮੇਵਾਰੀ
  ਨਾਲ ਕਰਨ ਦੀ ਉਮੀਦ ਕਰਦਾ ਹੈ,

  ਸਾਡੇ ਸਾਰਿਆਂ ਦੀ ਭਲਾਈ ਲਈ।

  ਅਸੀਂ ਉਮੀਦ ਕਰਦੇ ਹਾਂ ਕਿ ਉਹ ਇਮਾਨਦਾਰ ਰਹਿਣ,

  ਨਿੱਜੀ ਹਿੱਤਾਂ ਜਾਂ ਲਾਲਚ ਤੋਂ ਪ੍ਰਭਾਵਿਤ ਨਾ ਹੋਣ,

  ਜਾਂ ਅਪਰਾਧਕ ਵਿਵਹਾਰ ਨਾ ਕਰਨ।

  ਅਸੀਂ ਉਮੀਦ ਕਰਦੇ ਹਾਂ ਕਿ ਸਾਡਾ ਸਰਕਾਰੀ ਖੇਤਰ
  ਭ੍ਰਿਸ਼ਟਾਚਾਰ ਤੋਂ ਮੁਕਤ ਹੋਵੇ।

  IBAC ਵਿਕਟੋਰੀਆ ਦੀ ਸੁਤੰਤਰ ਭ੍ਰਿਸ਼ਟਾਚਾਰ-ਵਿਰੋਧੀ ਸੰਸਥਾ ਹੈ।

  IBAC ਸੂਬੇ ਦੀ ਸਰਕਾਰ ਦੇ ਵਿਭਾਗਾਂ ਅਤੇ ਸੰਸਥਾਵਾਂ, ਵਿਕਟੋਰੀਆ ਪੁਲਿਸ,

  ਕੌਂਸਲ ਦੇ ਕਰਮਚਾਰੀਆਂ ਅਤੇ ਕੌਂਸਲਰਾਂ, ਸੰਸਦ ਦੇ ਸਦੱਸਾਂ,

  ਜੱਜਾਂ ਅਤੇ ਮਜਿਸਟ੍ਰੇਟਾਂ ਦੇ ਕਾਰਜਾਂ ਵਿੱਚ

  ਗੰਭੀਰ ਭ੍ਰਿਸ਼ਟਾਚਾਰ ਅਤੇ ਦੁਰਵਿਵਹਾਰ ਦਾ ਨਿਪਟਾਰਾ ਕਰਦੀ ਹੈ।

  ਜਦੋਂ ਵਿਕਟੋਰੀਆ ਦੇ ਸਰਕਾਰੀ ਖੇਤਰ ਵਿੱਚ ਕੁੱਝ ਠੀਕ ਨਹੀਂ ਹੁੰਦਾ ਹੈ,

  ਤਾਂ IBAC ਹਰ ਕਿਸੇ ਨੂੰ ਇਸ ਬਾਰੇ ਕੁੱਝ ਨਾ ਕੁੱਝ ਕਰਨ ਦੀ ਸਮਰਥਾ ਦਿੰਦੀ ਹੈ।

  ਵਿਕਰੋਟੀਆ ਦੇ ਸਰਕਾਰੀ ਖੇਤਰ ਵਿੱਚ ਭ੍ਰਿਸ਼ਟਾਚਾਰ
  ਅਤੇ ਦੁਰਵਿਵਹਾਰ ਕਈ ਤਰ੍ਹਾਂ ਦਾ ਹੋ ਸਕਦਾ ਹੈ,

  ਜਿਵੇਂ ਕਿ ਰਿਸ਼ਵਤ ਲੈਣੀ ਜਾਂ ਇਸਦੀ ਪੇਸ਼ਕਸ਼ ਕਰਨੀ,

  ਪ੍ਰਭਾਵ ਪਾਉਣ ਵਾਲੇ ਅਹੁਦੇ ਦਾ ਬੇਈਮਾਨੀ ਨਾਲ ਪ੍ਰਯੋਗ ਕਰਨਾ,

  ਧੋਖਾਧੜੀ ਜਾਂ ਚੋਰੀ ਕਰਨੀ,

  ਕੰਮ ਕਰਨ ਦੀ ਥਾਂ ਤੋਂ ਜਾਣਕਾਰੀ ਦੀ ਦੁਰਵਰਤੋਂ ਕਰਨੀ

  ਜਾਂ ਕੋਈ ਭ੍ਰਿਸ਼ਟ ਗਤੀਵਿਧੀ ਕਰਨ ਦੀ ਯੋਜਨਾ ਬਣਾਉਣੀ।

  ਵਿਕਟੋਰੀਆ ਪੁਲਿਸ ਦੇ ਸੰਬੰਧ ਵਿੱਚ,

  ਗੰਭੀਰ ਦੁਰਵਿਵਹਾਰ ਅਤੇ ਭ੍ਰਿਸ਼ਟਾਚਾਰ ਵਿੱਚ

  ਪੁਲਿਸ ਦੇ ਅਧਿਕਾਰਾਂ ਦੀ ਦੁਰਵਰਤੋਂ ਕਰਨਾ ਵੀ ਸ਼ਾਮਿਲ ਹੋ ਸਕਦਾ ਹੈ,

  ਜਿਵੇਂ ਕਿ ਹਮਲਾ ਕਰਨਾ ਅਤੇ ਜ਼ਰੂਰਤ ਤੋਂ ਵੱਧ ਤਾਕਤ ਦੀ ਵਰਤੋਂ ਕਰਨਾ,

  ਅਨੁਚਿਤ ਸੰਬੰਧ ਬਣਾਉਣ

  ਅਤੇ ਸੰਗਠਿਤ ਅਪਰਾਧ ਸਮੂਹਾਂ ਨੂੰ ਪੁਲਿਸ
  ਦੀ ਜਾਣਕਾਰੀ ਦਾ ਖੁਲਾਸਾ ਕਰਨਾ।

  ਪਰ, IBAC ਦੂਜੇ ਸੂਬਿਆਂ ਜਾਂ ਟੇਰੇਟਰਿਆਂ ਦੇ ਮਸਲਿਆਂ,
  ਕਿਸੇ ਕੇਂਦਰੀ ਮੁੱਦੇ ਜਾਂ

  ਗੈਰ-ਸਰਕਾਰੀ ਖੇਤਰ ਵਿੱਚ ਕਿਸੇ ਮਸਲੇ ਦੀ ਜਾਂਚ-ਪੜਤਾਲ
  ਨਹੀਂ ਕਰ ਸਕਦੀ ਹੈ

  ਬਸ਼ਰਤੇ ਕਿ ਇਹ ਵਿਕਟੋਰੀਆ ਦੇ ਕਿਸੇ ਸਰਕਾਰੀ
  ਕਰਮਚਾਰੀ ਨਾਲ ਸੰਬੰਧਤ ਹੋਵੇ;

  ਅਤੇ IBAC ਰੁੱਖਤਾ ਅਤੇ ਖਰਾਬ ਉਪਭੋਗਤਾ ਸੇਵਾ ਦਾ
  ਨਿਪਟਾਰਾ ਨਹੀਂ ਕਰਦੀ ਹੈ।

  ਕੀ ਤੁਸੀਂ ਕੁੱਝ ਗਲਤ ਦੇਖਿਆ ਹੈ?

  ਕੀ ਤੁਹਾਨੂੰ ਭ੍ਰਿਸ਼ਟਾਚਾਰ ਦਾ ਸ਼ੱਕ ਹੈ?

  ਤਾਂ ਇਸ ਬਾਰੇ ਕੁੱਝ ਕਰੋ।

  ਇਹ ਪਤਾ ਲਗਾਓ ਕਿ ਤੁਸੀਂ ਭ੍ਰਿਸ਼ਟਾਚਾਰ ਦੀ ਸੂਚਨਾ ਕਿਵੇਂ ਦੇ ਸਕਦੇ ਹੋ

  ਸਾਡੀ ਵੈੱਬਸਾਈਟ ਤੇ ਜਾਕੇ ਜਾਂ 1300 735 135 ਤੇ ਫੋਨ ਕਰਕੇ।

  ਜਦੋਂ ਤੁਸੀਂ IBAC ਨਾਲ ਸੰਪਰਕ ਕਰਦੇ ਹੋ,

  ਤਾਂ ਅਸੀਂ ਤੁਹਾਡੇ ਦੁਆਰਾ ਭ੍ਰਿਸ਼ਟਾਚਾਰ ਬਾਰੇ ਦਿੱਤੀ ਜਾਣਕਾਰੀ ਦਾ ਮੁਲਾਂਕਣ ਕਰਾਂਗੇ

  ਤਾਂਜੋ ਇਹ ਫੈਸਲਾ ਲੈ ਸਕੀਏ ਕਿ ਕੀ ਇਸ ਮਾਮਲੇ ਨੂੰ ਅੱਗੇ ਰੇਫਰ ਕਰਨਾ ਹੈ,
  ਖਾਰਿਜ ਕਰਨਾ ਹੈ ਜਾਂ ਇਸਦੀ ਜਾਂਚ-ਪੜਤਾਲ ਕਰਨੀ ਹੈ।

  IBAC ਸਰਕਾਰੀ ਖੇਤਰ ਅਤੇ ਵਿਕਟੋਰੀਆ ਪੁਲਿਸ ਵਿੱਚ
  ਗੰਭੀਰ ਭ੍ਰਿਸ਼ਟਾਚਾਰ ਅਤੇ ਦੁਰਵਿਵਹਾਰ

  ਦੀਆਂ ਘਟਨਾਵਾਂ ਨੂੰ ਸਾਮ੍ਹਣੇ ਲਿਆਉਣ, ਇਨ੍ਹਾਂ ਦੀ ਰੋਕਥਾਮ
  ਅਤੇ ਜਾਂਚ-ਪੜਤਾਲ ਕਰਨ ਲਈ ਜ਼ਿੰਮੇਵਾਰ ਹੈ,

  ਪਰ ਜੇਕਰ ਕੁੱਝ ਠੀਕ ਨਹੀਂ ਹੈ ਤਾਂ ਇਸ ਬਾਰੇ ਬੋਲਣਾ
  ਸਾਡੇ ਸਾਰੀਆਂ ਦੀ ਜ਼ਿੰਮੇਵਾਰੀ ਹੈ।

  ਤੁਹਾਡੀ ਮਦਦ ਨਾਲ,

  ਅਸੀਂ ਸਰਕਾਰੀ ਖੇਤਰ ਦੀ ਇਕਸਾਰਤਾ ਅਤੇ ਭ੍ਰਿਸ਼ਟਾਚਾਰ
  ਪ੍ਰਤੀਰੋਧ-ਸਮਰਥਾ ਨੂੰ ਮਜ਼ਬੂਤ ਬਣਾਉਣਾ ਜਾਰੀ ਰੱਖ ਸਕਦੇ ਹਾਂ

  ਅਤੇ ਇਹ ਯਕੀਨੀ ਬਣਾ ਸਕਦੇ ਹਾਂ ਕਿ ਸਰਕਾਰੀ ਧਨ ਅਤੇ ਸਾਧਨਾਂ ਦੀ ਵਰਤੋਂ

  ਵਿਕਟੋਰੀਆ ਦੇ ਸਮਾਜ ਦੀ ਉਮੀਦ ਅਨੁਸਾਰ ਸੇਵਾਵਾਂ
  ਅਤੇ ਪ੍ਰਾਜੈਕਟਾਂ ਨੂੰ ਪ੍ਰਦਾਨ ਕਰਨ ਲਈ ਕੀਤੀ ਜਾਂਦੀ ਹੈ।

  ਵਧੇਰੀ ਜਾਣਕਾਰੀ ਲਈ www.ibac.vic.gov.au ਵੇਖੋ

  ਜਾਂ 1300 735 135 ਤੇ ਫੋਨ ਕਰੋ।

 • ਭਾਈਚਾਰਾ, ਪੁਲਿਸ ਤੋਂ ਆਸ ਰੱਖਦਾ ਹੈ

  ਕਿ ਉਹ ਕਾਨੂੰਨ ਮੁਤਾਬਕ, ਪੇਸ਼ੇਵਰਾਨਾ ਢੰਗ ਨਾਲ

  ਅਤੇ ਨੈਤਿਕ-ਜ਼ਾਬਤੇ ਨਾਲ ਆਪਣਾ ਫਰਜ਼ ਨਿਭਾਵੇ।

  ਜੇ ਤੁਹਾਨੂੰ ਪੁਲਿਸ ਦੇ ਦੁਰਵਿਵਹਾਰ

  ਜਾਂ ਭ੍ਰਿਸ਼ਟਾਚਾਰ ਸਬੰਧੀ ਸ਼ੱਕ ਹੈ

  ਤੁਸੀਂ IBAC ਨੂੰ ਇਤਲਾਹ ਕਰ ਸਕਦੇ ਹੋ

  ਜੋ ਕਿ ਪੁਲਿਸ ਤੇ ਨਿਗਰਾਨੀ ਰੱਖਣ ਵਾਲੀ ਵਿਕਟੋਰੀਆ ਦੀ ਸੁਤੰਤਰ ਏਜੰਸੀ ਹੈ।

  ਤੁਸੀਂ ਵਿਕਟੋਰੀਆ ਪੁਲਿਸ (Victoria Police) ਵਿਖੇ

  ਪੁਲਿਸ ਕੰਡਕਟ ਯੂਨਿਟ (Police Conduct Unit) ਨੂੰ ਸੂਚਿਤ ਕਰ ਸਕਦੇ ਹੋ

  ਜੋ IBAC ਨੂੰ ਇਸਦੀ ਸੂਚਨਾ ਦੇ ਦੇਵੇਗੀ।

  ਪੁਲਿਸ ਦੁਰਵਿਵਹਾਰ, ਗੈਰ-ਕਾਨੂੰਨੀ ਵਤੀਰਾ ਹੈ

  ਜਾਂ ਵਿਕਟੋਰੀਆ ਪੁਲਿਸ ਅਫਸਰਾਂ ਦਾ

  ਉਮੀਦਾਂ ਦੇ ਮਿਆਰਾਂ ਤੇ ਪੂਰਾ ਨਾ ਉਤਰਣਾ ਹੈ।

  ਪੁਲਿਸ ਦੇ ਗੰਭੀਰ ਦੁਰਵਿਵਹਾਰ

  ਅਤੇ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਹੋ ਸਕਦੇ ਹਨ

  – ਧਾਵਾ ਬੋਲਣਾ

  ਸੰਵੇਦਨਸ਼ੀਲ ਪੁਲਿਸ ਜਾਣਕਾਰੀ ਬਾਰੇ ਭੇਤ ਖੋਲ੍ਹਣਾ

  ਵੱਡੇ ਜੁਰਮਾਂ ਤੇ ਪਰਦਾ ਪਾਉਣਾ

  ਰਿਸ਼ਵਤ ਜਾਂ ਧੋਖਾਧੜੀ

  ਜਾਂ ਗੈਰ-ਕਾਨੂੰਨੀ ਵਿਤਕਰਾ।

  ਪੁਲਿਸ ਅਫਸਰਾਂ,

  ਪ੍ਰੋਟੈਕਟਿਵ ਸਰਵਿਸਿਜ਼ ਅਫਸਰਾਂ,

  ਪੁਲਿਸ ਕਸਟਡੀ ਅਫਸਰਾਂ

  ਜਾਂ ਸਰਕਾਰੀ ਸੇਵਾ ਕਰਮਚਾਰੀਆਂ ਵਿਰੁੱਧ

  ਸ਼ਿਕਾਇਤਾਂ ਕੀਤੀਆਂ ਜਾ ਸਕਦੀਆਂ ਹਨ।

  ਤੁਸੀ ਸ਼ਿਕਾਇਤ ਜਾਂ ਜਾਣਕਾਰੀ ਬਾਰੇ,

  IBAC ਵੈਬਸਾਈਟ ਤੇ ਇਤਲਾਹ ਦੇ ਸਕਦੇ ਹੋ।

  ਇੰਜ ਕਰਨ ਤੋਂ ਪਹਿਲਾਂ,

  ਤਿਆਰੀ ਕਰਕੇ ਰੱਖਣਾ, ਮਦਦਗਾਰ ਹੋ ਸਕਦਾ ਹੈ।

  ਪਹਿਲਾਂ ਜਾਂਚ ਕਰ ਲਉ

  ਕਿ ਕੀ ਸ਼ਿਕਾਇਤ ਕਰਨ

  ਜਾਂ ਜਾਣਕਾਰੀ ਦੇਣ ਲਈ,

  IBAC, ਸਹੀ ਏਜੰਸੀ ਹੈ।

  ਗੁਸਤਾਖੀ,

  ਕਾਰਵਾਈ ਹੋਣ ਦੀ ਮੱਧਮ ਰਫ਼ਤਾਰ

  ਜਾਂ ਅਣਉਚਿਤ ਵਰਦੀ

  ਵਰਗੀਆਂ ਚੀਜ਼ਾਂ ਬਾਰੇ IBAC ਪੜਤਾਲ ਨਹੀਂ ਕਰਦੀ।

  ਅਸੀਂ (IBAC)

  ਟ੍ਰੈਫਿਕ ਘਟਨਾਵਾਂ ਦੇ ਨਤੀਜਿਆਂ ਬਾਰੇ

  ਜਾਂ ਅਦਾਲਤ ਦੇ ਫੈਸਲਿਆਂ ਬਾਰੇ ਵੀ ਪੜਤਾਲ ਨਹੀਂ ਕਰਦੇ।

  ਅਜਿਹੇ ਮਸਲੇ ਤੁਸੀਂ ਸਿੱਧੇ ਤੌਰ ਤੇ ਵਿਕਟੋਰੀਆ ਪੁਲਿਸ ਕੋਲ ਉਠਾਅ ਸਕਦੇ ਹੋ।

  ਅਗਲੀ ਗੱਲ ਇਹ,

  ਕਿ ਸਾਰੀ ਜਾਣਕਾਰੀ ਤਿਆਰ ਕਰਕੇ ਰੱਖਣ ਦੀ ਕੋਸ਼ਿਸ਼ ਕਰੋ।

  ਕੀ ਵਾਪਰਿਆ,

  ਕਦੋਂ ਅਤੇ ਕਿੱਥੇ

  ਅਤੇ ਕੌਣ ਇਸ ਵਿੱਚ ਸ਼ਾਮਲ ਸੀ,

  ਘਟਨਾ ਨਾਲ ਸਬੰਧਤ ਵੀਡਿਓ,

  ਫੋਟੋਆਂ ਜਾਂ ਘਟਨਾ ਸਬੰਧੀ ਹੋਰ ਦਸਤਾਵੇਜ਼ ਵਰਗੇ ਵੇਰਵੇ

  ਸੱਚ-ਮੁੱਚ ਮਦਦਗਾਰ ਹੁੰਦੇ ਹਨ।

  ਅਸੀਂ ਈਮੇਲ ਦੁਆਰਾ ਤੁਹਾਡੀ ਸ਼ਿਕਾਇਤ ਨੂੰ ਸਵੀਕਾਰ ਕਰਾਂਗੇ,

  ਜਿਸ ਦਾ ਜਵਾਬ ਅਗਲੇਰੀ ਜਾਣਕਾਰੀ ਨਾਲ ਤੁਸੀਂ ਦੇ ਸਕਦੇ ਹੋ।

  ਜਦ ਤੁਸੀਂ ਇਕ ਵਾਰੀ ਸ਼ਿਕਾਇਤ ਕਰ ਦਿੰਦੇ ਹੋ,

  IBAC ਇਹ ਫੈਸਲਾ ਕਰਨ ਲਈ ਇਸਦਾ ਮੁਲਾਂਕਣ ਕਰੇਗੀ

  ਕਿ ਪੜਤਾਲ ਕਰਨੀ ਹੈ

  ਜਾਂ ਪੜਤਾਲ ਲਈ ਵਿਕਟੋਰੀਆ ਪੁਲਿਸ ਨੂੰ ਸੌਂਪਣਾ ਹੈ

  ਜਾਂ ਇਸ ਨੂੰ ਬਰਖਾਸਤ ਕਰਨਾ ਹੈ।

  ਪੜਤਾਲ ਸ਼ੁਰੂ ਕਰਨ ਲਈ, ਜਿੱਥੇ ਲੋੜੀਂਦੀ ਜਾਣਕਾਰੀ ਕਾਫੀ ਨਾ ਹੋਵੇ

  ਜਾਂ ਇਹ IBAC ਜਾਂ ਵਿਕਟੋਰੀਆ ਪੁਲਿਸ ਦੇ ਅਧਿਕਾਰ ਖੇਤਰ ਵਿੱਚ ਨਾ ਹੋਵੇ,

  IBAC ਸ਼ਿਕਾਇਤਾਂ ਨੂੰ ਬਰਖਾਸਤ ਕਰ ਦਿੰਦੀ ਹੈ।

  ਪੁਲਿਸ ਦੇ ਦੁਰਵਿਵਹਾਰ ਜਾਂ ਭ੍ਰਿਸ਼ਟਾਚਾਰ ਸਬੰਧੀ

  ਗੰਭੀਰ ਜਾਂ ਸਿਲਸਿਲੇਵਾਰ ਮਾਮਲਿਆਂ ਦਾ

  ਅਸੀਂ ਤਰਜੀਹੀ ਅਧਾਰ ਤੇ ਨਿਪਟਾਰਾ ਕਰਦੇ ਹਾਂ।

  ਤੁਹਾਡੀਆਂ ਸ਼ਿਕਾਇਤਾਂ ਦੇ ਮੁਲਾਂਕਣ ਲਈ

  ਇਕ-ਦੋ ਜਾਂ ਵਧੇਰੇ ਹਫ਼ਤੇ ਲੱਗ ਸਕਦੇ ਹਨ।

  IBAC ਦੇ ਫੈਸਲੇ ਬਾਰੇ ਸੂਚਿਤ ਕਰਨ ਲਈ,

  ਤੁਹਾਡੇ ਨਾਲ ਅਸੀਂ ਰਾਬਤਾ ਕਾਇਮ ਕਰਾਂਗੇ।

  ਕਈ ਵਾਰ, ਸ਼ਿਕਾਇਤ ਕਰਨ ਤੋਂ ਲੋਕ ਝਿਜਕਦੇ ਹਨ

  ਕਿਉਂਕਿ ਉਹ ਪ੍ਰਤੀਕਿਰਿਆਵਾਂ ਤੋਂ ਡਰਦੇ ਹਨ,

  ਜਿਵੇਂ ਕਿ ਦਬਕਾਏ ਜਾਣ ਤੋਂ

  ਜਾਂ ਨੌਕਰੀ ਤੋਂ ਕੱਢੇ ਜਾਣ ਤੋਂ।

  ਇਹ ਫੈਸਲਾ ਕਰਨ ਲਈ

  ਕਿ ਭੇਤ ਖੋਹਲਣਾ (ਉਜਾਗਰ ਕਰਨਾ) ਜਨਤਾ ਦੇ ਹਿੱਤ ਵਿੱਚ ਹੈ,

  IBAC, ਹਰ ਸ਼ਿਕਾਇਤ ਦਾ ਮੁਲਾਂਕਣ ਕਰਦੀ ਹੈ।

  ਜੇ ਤੁਹਾਡੀ ਸ਼ਿਕਾਇਤ ਜਨਤਾ ਦੇ ਹਿੱਤ ਵਿੱਚ ਭੇਤ ਖੋਹਲਣ ਬਾਰੇ ਹੈ,

  ਤੁਹਾਡੀ ਪਹਿਚਾਣ ਜ਼ਾਹਰ ਨਹੀਂ ਕੀਤੀ ਜਾਵੇਗੀ

  ਅਤੇ ਤੁਹਾਨੂੰ ਜਾਂ ਤੁਹਾਡੇ ਦੋਸਤਾਂ,

  ਪਰਿਵਾਰ ਜਾਂ ਸਹਿਕਰਮੀਆਂ ਨੂੰ ਧਮਕਾਉਣਾ

  ਜਾਂ ਨਿਸ਼ਾਨਾ ਬਨਾਉਣਾ ਗੈਰ-ਕਾਨੂੰਨੀ ਹੈ।

  ਜੇਕਰ ਤੁਸੀਂ ਸ਼ਿਕਾਇਤ ਨਹੀਂ ਕਰਨਾ ਚਾਹੁੰਦੇ,

  ਤਾਂ ਤੁਸੀਂ ਇਕ ‘ਜਾਣਕਾਰੀ ਰਿਪੋਰਟ’ ਦਾਇਰ ਕਰ ਸਕਦੇ ਹੋ,

  ਜਿਸ ਦਾ ਅਰਥ ਹੈ ਕਿ ਤੁਹਾਡੀ ਜਾਣਕਾਰੀ ਸਾਡੀਆਂ ਖੁਫੀਆ ਫਾਈਲਾਂ ਵਿੱਚ ਸ਼ਾਮਲ ਹੋ ਜਾਵੇਗੀ

  ਅਤੇ ਇਹ ਸਾਡੀਆਂ ਪੜਤਾਲਾਂ

  ਅਤੇ ਭ੍ਰਿਸ਼ਟਾਚਾਰ-ਰੋਕੂ ਪਹਿਲ-ਕਦਮੀਆਂ ਵਿੱਚ ਸਹਾਈ ਹੋ ਸਕਦੀ ਹੈ।

  ਗੁਮਨਾਮ ਰਹਿ ਕੇ ਵੀ ਸ਼ਿਕਾਇਤਾਂ

  ਅਤੇ ਜਾਣਕਾਰੀ ਸੂਚਨਾਵਾਂ ਦਿੱਤੀਆਂ ਜਾ ਸਕਦੀਆਂ ਹਨ,

  ਪਰ ਇਸ ਦਾ ਮਤਲਬ ਇਹ ਹੈ

  ਕਿ ਵਧੇਰੇ ਜਾਣਕਾਰੀ ਦੀ ਲੋੜ ਵਾਸਤੇ

  ਅਸੀਂ ਤੁਹਾਡੇ ਤੱਕ ਪਹੁੰਚ ਨਹੀਂ ਸਕਦੇ,

  ਅਤੇ ਨਤੀਜੇ ਬਾਰੇ ਅਸੀਂ ਤੁਹਾਨੂੰ ਸੂਚਿਤ ਕਰਨ ਦੇ ਯੋਗ ਨਹੀਂ ਹੋ ਸਕਾਂਗੇ।

  ਯਾਦ ਰੱਖੋ ਕਿ ਸਾਰੇ ਸਬੰਧਤ ਵੇਰਵੇ ਸ਼ਾਮਲ ਕਰਨੇ ਹਨ।

  IBAC ਤੁਹਾਡੀ ਨਿੱਜੀ ਜਾਣਕਾਰੀ ਦਾ,

  ਧਿਆਨ ਨਾਲ ਅਤੇ ਕਾਨੂੰਨ ਮੁਤਾਬਕ ਪ੍ਰਬੰਧਨ ਕਰਦੀ ਹੈ।

  ਦੁਰਵਿਵਹਾਰ ਅਤੇ ਭ੍ਰਿਸ਼ਟਾਚਾਰ ਬਾਰੇ ਇਤਲਾਹ ਦੇਣਾ,

  ਚਿੰਤਾਵਾਂ ਦੇ ਨਾਲ ਨਜਿੱਠਣ ਨੂੰ ਯਕੀਨੀ ਬਣਾਉਂਦਾ ਹੈ

  ਅਤੇ ਪੁਲਿਸ ਕਾਨੂੰਨੀ ਤੌਰ ’ਤੇ ਪੇਸ਼ੇਵਰਾਨਾ ਢੰਗ ਨਾਲ

  ਅਤੇ ਨੈਤਿਕ ਜ਼ਾਬਤੇ ਅਨੁਸਾਰ ਕਾਰਵਾਈ ਕਰਦੀ ਹੈ।

  ਭਾਵੇਂ ਅਸੀਂ ਪੜਤਾਲ ਨਾ ਵੀ ਕਰੀਏ,

  ਇਹ ਮਹੱਤਵਪੂਰਨ ਹੈ ਕਿ IBAC ਇਹਨਾਂ ਮਸਲਿਆਂ ਬਾਰੇ ਸੁਣਦੀ ਹੈ

  ਤਾਂ ਜੋ ਅਸੀਂ ਆਪਣੇ ਖੁਫ਼ੀਆ ਅਤੇ ਖੋਜ ਵਿਭਾਗਾਂ ਨੂੰ ਸੂਚਿਤ ਕਰ ਸਕੀਏ।

  ਇਸ ਲਈ, ਜੇਕਰ ਤੁਹਾਨੂੰ ਭ੍ਰਿਸ਼ਟਾਚਾਰ ਜਾਂ ਦੁਰਵਿਵਹਾਰ ਦਾ ਸ਼ੱਕ ਹੈ,

  ਤੁਸੀਂ ਕੁਝ ਕਰ ਸਕਦੇ ਹੋ।

  IBAC ਨਾਲ ਸੰਪਰਕ ਕਰੋ।

  ਆਪਣੀ ਤਰਜੀਹੀ ਭਾਸ਼ਾ ਵਿੱਚ IBAC ਨਾਲ ਤਾਲ-ਮੇਲ ਲਈ,

  ਤੁਹਾਡੀ ਮਦਦ ਵਾਸਤੇ,

  ਮੁਫ਼ਤ ਦੁਭਾਸ਼ੀਆ ਅਤੇ ਅਨੁਵਾਦਕ ਸੇਵਾਵਾਂ ਮੌਜੂਦ ਹਨ।

  ਸ਼ਿਕਾਇਤਾਂ ਅਤੇ ਜਾਣਕਾਰੀ ਦੀ ਸੂਚਨਾ ਕਿਸੇ ਵੀ ਭਾਸ਼ਾ ਵਿੱਚ ਦਿੱਤੀ ਜਾ ਸਕਦੀ ਹੈ।

  ਵਧੇਰੇ ਜਾਣਕਾਰੀ ਵਾਸਤੇ IBAC ਦੀ ਵੈਬਸਾਈਟ ਵੇਖੋ।